Seth Inderbhan Taneja Sarvhitkari Vidya Mandir, Malout
4 ਮਾਰਚ 2002 ਦਾ ਦਿਨ ਮਲੋਟ ਮੰਡੀ ਦੇ ਇਤਿਹਾਸ ਵਿਚ ਖਾਸ ਮਹੱਤਵਪੂਰਨ ਦਿਨ ਹੋ ਨਿਬੜਿਆ ਜਿਸ ਦਿਨ ਸੇਠ ਇੰਦਰਭਾਨ ਤਨੇਜਾ ਸਰਵਹਿੱਤਕਾਰੀ ਵਿਦਿਆ ਮੰਦਿਰ ਸਕੂਲ ਮਲੋਟ ਨੂੰ ਸ਼ੁਰੂ ਕਰਨ ਦੇ ਫੈਸਲੇ ਨੇ ਅਮਲੀ ਰੂਪ ਲੈ ਲਿਆ | 11 ਮਾਰਚ ਦੇ ਸ਼ੁਭ ਦਿਨ ਸਕੂਲ ਵਿਚ ਦਾਖ਼ਲ ਹੋਣ ਵਾਲੇ ਪਹਿਲੇ ਬੱਚੇ ਵਿਸ਼ਵਾਸ ਵਲੋਂ ਗਿਆਨ ਦੇ ਦੀਪਕ ਨੂੰ ਰੋਸ਼ਨ ਕਰਨ ਨਾਲ ਮਲੋਟ ਮੰਡੀ ਦੇ ਅਨੇਕਾਂ ਬੱਚਿਆਂ ਲਈ ਉੱਚ ਪਾਏ ਦੀ ਵਿੱਦਿਆ ਹਾਸਿਲ ਕਰਨ ਦਾ ਮਾਰਗ ਰੋਸ਼ਨ ਹੋ ਗਿਆ |
ਇਸ ਦਿਨ ਹੀ ਸੰਜੀਵ ਕੋਚੀ ਜੀ ਨੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ ਤੇ ਇਸ ਮਹਾਨ ਪਰ ਮੁਸ਼ਕਿਲ ਕੰਮ ਦੀ ਜਿੰਮੇਵਾਰੀ ਲੈ ਲਈ ਅਤੇ ਸੇਵਾ ਸਦਨ ਧਰਮਸ਼ਾਲਾ ਦੇ ਨੇੜੇ ਇੱਕ ਸਾਧਾਰਣ ਜਿਹੀ ਇਮਾਰਤ ਵਿਚ ਸਕੂਲ ਦਾ ਕੰਮ ਕਾਜ ਆਰੰਭ ਹੋ ਗਿਆ |
ਇਹ ਸਕੂਲ ਰਾਸ਼ਟਰੀ ਸੇਵਕ ਸੰਘ ਦੁਆਰਾ ਸ਼ੁਰੂ ਕੀਤਾ ਗਿਆ ਜਿਸ ਦਾ ਨਾਂ ਸੇਠ ਇੰਦਰਭਾਨ ਤਨੇਜਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਹੈ ਇਹਨਾ ਦੇ ਦੱਸਣ ਮੁਤਾਬਿਕ ਸਕੂਲ ਸ਼ੁਰੂ ਕਰਨ ਤੋਂ ਪਹਿਲਾ ਓਹਨਾ ਨੂੰ ਬਹੁਤ ਸਾਰੀਆਂ ਔਕੜਾਂ ਰੁਕਾਵਟਾਂ ਤੇ ਮੁੱਠੀ ਭਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ | ਪਰ ਜਿੱਥੇ ਵਿਰੋਧ ਸੀ ਉੱਥੇ ਹਮਾਇਤ ਵੀ ਬਰਾਬਰ ਖੜੀ ਸੀ | ਇਹ ਸਕੂਲ ਓਮ ਪ੍ਰਕਾਸ਼ ਜੀ ਛਾਬੜਾ ਅਤੇ ਸਵਰਗਵਾਸੀ ਚਿਰੰਜੀ ਲਾਲ ਬਜਾਜ ਜੀ ਦੀ ਪ੍ਰੇਰਨਾ ਨਾਲ ਸ਼ੁਰੂ ਹੋਇਆ ਇਸ ਸ਼ਹਿਰ ਨਾਲ ਸਬੰਧ ਰੱਖਣ ਵਾਲੇ ਸੂਝਵਾਨ ਪੜ੍ਹੇ ਲਿਖੇ ਤੇ ਅਗਾਂਹ ਵਧੂ ਵਿਚਾਰਾਂ ਦੇ ਮਾਲਕ ਜਗਦੀਸ਼ ਤਨੇਜਾ ਜੀ ਨੇ ਆਪਣੇ ਸਵਰਗਵਾਸੀ ਪਿਤਾ ਸੇਠ ਇੰਦਰਭਾਨ ਤਨੇਜਾ ਜੀ ਦੀ ਯਾਦ ਵਿਚ ਸਕੂਲ ਲਈ ਭੂਮੀ ਦਾਨ ਕੀਤੀ |
ਮੁਸ਼ਕਿਲ ਹਾਲਾਤਾਂ ਵਿਚ ਜਨਮ ਲੈਣ ਵਾਲੇ ਸੇਠ ਇੰਦਰਭਾਨ ਤਨੇਜਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਨੇ ਹੌਲੀ- ਹੌਲੀ ਰਿੜਨਾ, ਚੱਲਣਾ ਤੇ ਫਿਰ ਲੰਬੀਆਂ ਪੁਲਾਂਘਾ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਦੀ ਨਵੀ ਇਮਾਰਤ ਦਾ ਨੀਂਹ ਪੱਥਰ ਲੱਗਭਗ 18 ਸਾਲ ਪਹਿਲਾ ਪਟੇਲ ਨਗਰ ਨੇੜੇ ਸੇਵਾ ਸਦਨ ਧਰਮਸ਼ਾਲਾ ਵਿਖੇ ਰੱਖਿਆ ਗਿਆ
ਲੱਗਭਗ ਤਿੰਨ ਸਾਲ ਦੇ ਸਮੇ ਵਿਚ ਚੰਗੀ ਤੇ ਸੋਹਣੀ ਅਤੇ ਜਰੂਰਤ ਅਨੁਸਾਰ ਲੋੜੀਦੀ ਇਮਾਰਤ ਬਣ ਕੇ ਤਿਆਰ ਹੋ ਗਈ ਸਕੂਲ ਦੀ ਨਵੀ ਇਮਾਰਤ ਬਣਾਉਣ ਵਿਚ ਸਮੂਹਿਕ ਪ੍ਰਬੰਧਕ ਕਮੇਟੀ ਦਾ ਕਾਫੀ ਯੋਗਦਾਨ ਰਿਹਾ ਇਹ ਦਿਨ ਮੈਨਜਮੈਂਟ , ਸਟਾਫ ਅਤੇ ਬੱਚਿਆਂ ਲਈ ਭਾਗਾ ਭਰਿਆ ਦਿਨ ਸੀ
ਨਵੀ ਇਮਾਰਤ ਵਿਚ ਆਉਣ ਤੋਂ ਬਾਅਦ ਸਕੂਲ ਨੇ ਹਰ ਪੱਖੋਂ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਹਰ ਨਵਾਂ ਦਿਨ ਹਰ ਨਵਾਂ ਸਾਲ ਸਕੂਲ ਦੇ ਇਤਿਹਾਸ ਵਿਚ ਸਫਲਤਾ ਦਾ ਦਿਨ ਬਣ ਕੇ ਜੁੜਦਾ ਗਿਆ |
ਸਤਿਕਾਰਯੋਗ ਸੋਭਾ ਗਰਗ ਜੀ ਨੇ ਆਪਣੀ ਅਣਥੱਕ ਮੇਹਨਤ , ਸਹੀ ਅਗਵਾਹੀ ਅਤੇ ਸੱਚੀ ਲਗਨ ਸਦਕਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਨੂੰ ਇਲਾਕੇ ਵਿਚ ਪਹਿਲੇ ਦਰਜੇ ਦਾ ਸਕੂਲ ਬਣਾਉਣ ਤੋਂ ਬਾਅਦ ਪ੍ਰਿੰਸੀਪਲ ਦੇ ਅਹੁਦੇ ਦੀ ਜਿੰਮੇਵਾਰੀ ਸੰਜੀਵ ਕੋਚੀ ਜੀ ਨੂੰ ਸੌਂਪ ਦਿੱਤੀ | ਸੋਭਾ ਗਰਗ ਜੀ ਜਿਹਨਾਂ ਨੂੰ ਅਨੁਸ਼ਾਸ਼ਨ ਪਸੰਦ ਪ੍ਰਿੰਸੀਪਲ ਵਜੋਂ ਜਾਣਿਆ ਅਤੇ ਯਾਦ ਕੀਤਾ ਜਾਂਦਾ ਹੈ ਨੇ ਸਕੂਲ ਦੀ ਯੋਗ ਅਗਵਾਹੀ ਕੀਤੀ ਤੇ ਆਪਣੀ ਉੱਨਤੀ ਦੇ ਪਹਿਲੇ ਪੜਾਅ ਵਿੱਚੋ ਗੁਜ਼ਰ ਰਹੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਨੂੰ ਚੰਗੇ ਸਕੂਲਾਂ ਦੀ ਗਿਣਤੀ ਵਿਚ ਸ਼ਾਮਿਲ ਕਰ ਦਿੱਤਾ | ਸਕੂਲ ਵਿੱਦਿਅਕ ਪੱਖ ਉਦੋਂ ਹੋਰ ਵੀ ਮਜਬੂਤ ਹੋ ਗਿਆ ਜਦੋ ਪ੍ਰਿੰਸੀਪਲ ਦੇ ਨਾਲ ਨਾਲ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਸਕੂਲ ਨੂੰ ਅੱਗੇ ਲਿਜਾਣ ਵਿਚ ਪੂਰਾ- ਪੂਰਾ ਯੋਗਦਾਨ ਦਿੱਤਾ
ਨਿਸ਼ਕਪਟ ਪਿਆਰ, ਸੱਚੀ ਸੇਵਾ, ਸੱਚੀ ਲਗਨ ਅਤੇ ਸਹਿਣਸ਼ੀਲਤਾ ਲਈ ਇੱਜ਼ਤ ਮਾਣ ਪਾਉਣ ਵਾਲਿਆਂ ਅਧਿਆਪਕਾਂ ਨੇ ਸਕੂਲ ਦੇ ਵਿਦਿਆਰਥੀਆਂ ਵਿਚ ਇਹ ਗੁਣ ਕੁੱਟ ਕੁੱਟ ਕੇ ਭਰਨੇ ਸ਼ੁਰੂ ਕਰ ਦਿੱਤੇ |
2013 ਦਾ ਸਾਲ ਸਕੂਲ ਦੇ ਇਤਿਹਾਸ ਲਈ ਖਾਸ ਮਹੱਤਵਪੂਰਨ ਸਾਲ ਰਿਹਾ ਜਦੋ ਸਾਡੇ ਸਰਵਹਿੱਤਕਾਰੀ ਸਕੂਲ ਨੂੰ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹੋ ਗਈ ਅਤੇ ਪੰਜਵੀ ਦੀ ਪ੍ਰੀਖਿਆ ਲਈ ਇਮਤਿਹਾਨ ਕੇਂਦਰ ਬਣਨ ਦੀ ਮਨਜ਼ੂਰੀ ਵੀ ਮਿਲ ਗਈ | ਹਰ ਜਿਲਿਆਂ ਵਿਚ ਵਿੱਦਿਆ ਭਾਰਤੀ ਦਾ ਅਲੱਗ ਅਲੱਗ ਨਾਮ ਹੈ | ਪੰਜਾਬ ਵਿਚ 100 ਤੋਂ ਉਪਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਹਨ |